🔶🔶🔶🔶🔶🔶🔶🔶🔶🔶🔶🔶🔶🔶🔶🔶🔶🔶
ੴ धंन गुरू नानक ੴ
💥4-8-2016💥
आज का पावन पवितर हुकम्नामा सच्खन्ड़ श्री दरबार साहिब जी (अमृतसर)
अंग:-765-66
ੴ सतिगुर प्रसादि ॥
रागु सूही छंत महला १ घरु ४ ॥
जिनि कीआ तिनि देखिआ जगु धंधड़ै लाइआ ॥
दानि तेरै घटि चानणा तनि चंदु दीपाइआ ॥
चंदो दीपाइआ दानि हरि कै दुखु अंधेरा उठि गइआ ॥
गुण जंञ लाड़े नालि सोहै परखि मोहणीऐ लइआ ॥
वीवाहु होआ सोभ सेती पंच
सबदी आइआ ॥
जिनि कीआ तिनि देखिआ जगु धंधड़ै लाइआ ॥१॥
हउ बलिहारी साजना मीता
अवरीता ॥
इहु तनु जिन सिउ गाडिआ मनु लीअड़ा दीता
॥
लीआ त दीआ मानु जिन्ह सिउ से सजन
किउ वीसरहि ॥
जिन्ह दिसि आइआ होहि रलीआ जीअ
सेती गहि रहहि ॥
सगल गुण अवगणु न कोई होहि नीता नीता
॥
हउ बलिहारी साजना मीता
अवरीता ॥२॥
गुणा का होवै वासुला कढि वासु लईजै ॥
जे गुण होवन्हि साजना मिलि साझ करीजै ॥
साझ करीजै गुणह केरी छोडि अवगण
चलीऐ ॥
पहिरे पट्मबर करि अड्मबर आपणा पिड़ु मलीऐ ॥
जिथै जाइ बहीऐ भला कहीऐ झोलि अम्रितु
पीजै ॥
गुणा का होवै वासुला कढि वासु लईजै ॥३॥
आपि करे किसु आखीऐ होरु करे न कोई ॥
आखण ता कउ जाईऐ जे भूलड़ा होई ॥
जे होइ भूला जाइ कहीऐ आपि करता किउ भुलै ॥
सुणे देखे बाझु कहिऐ दानु अणमंगिआ दिवै ॥
दानु देइ दाता जगि बिधाता नानका सचु सोई ॥
आपि करे किसु आखीऐ होरु करे न कोई ॥४॥१॥४॥
🔶🔶🔶🔶🔶🔶🔶🔶🔶🔶
अर्थ:- गुरू नानक देव साहिब जी इस सबद विच इह फरमानदे हन की हे भाई! जिस ने एह जगत उतपति कीआ है तिस ने
ही देखिआ है, भाव पालना करी है और
धंधिआं में लाया है॥
जिस परमेसर के सੱता सफुरती देणे से तेरे घट में
प्रकास हो रहा है मानो सरीर में चंद प्रकासिआ है॥
जिनों ने ऐसे जाणिआं है कि हरी के दांन से चंद्रमां वत
(दीपाइआ) प्रकास होइआ है, तिन का अग्यान जो
दुखदाई अंधेरा था, सो चला गिआ है॥
गुणो रूप जंञ (लाड़े) पती के साथ सोभती
है, भाव सुभ गुणों संयुकत जिन के रिदे में परमेसर का धिआन है,
तिन जग्यासूआं रूप इसत्रीओं ने जथारथ रूप को जान
लीआ है॥
तिनों का वीआहु सोभा युकत हूआ है, भाव परमेसर के
साथ अभेदता हूई है। अभेदता कैसे हूई है?☬उੱत्र: जब संतों के
उपदेश में आइआ है॥
जिस ने उतपंन कर के संसार धंध्यों में लाया है पुना देखिआ, भाव
पालना भी वही कर रहा है॥१॥
तां ते ऐसे संतों के मैं बलिहार हूं जिन संतों कीआं संसार
ते भिंन अवर ही रीतां हैं॥
इसी ते इहु तन तिन संतों से मिलाइआ है जिन संतों को
मन दीआ है अर नाम लीआ है॥१॥
जिन संतों का दीआ हूआ मान लीआ है
(से) वहु सजन किउं विसर जाए, भाव बिसरते नहीं॥
जिन संतों की तरफ आइआ प्रापत होहि, उन का धिआन
ह्रिदे के साथ पकड़ रखीए, भाव उन का ध्यान अंत
प्रयंत निबाहीए॥
उन संतों में सभ गुण ही हैं और औगुण कोई
नहीं, ऐसे महातमा पुरसों में गुण नितप्रती
होते हैं॥
मैं ऐसे संत मित्रों पर बलिहार जावां जिन की संसार से
भिंन ही रीती है॥२॥
जेकर किसी महातमा का अंतसकरण गुणों का (वासुला)
डबा होवे तिस में से निकाल कर सुभ गुणों की
सुगंधी लईए, भाव तिन कर वसनां सहत होईए॥
जेकर आप पास स्रधा आदक गुन होवै तउ संतों साथ मिलकर सांझ
करीए॥
गुणों की सांझ करीए अर अवगुणों को छोड
के परमेसर के रसते चलीए॥ (पहिरे पट्मबर) ग्यान रूप पट के बसत्र पहिरीए औ
उपसम, भाव वैराग आदि गुणों का अर्मभ कर के आपणा (पिड़ु)
असथानु, भाव अपना सरूपु मलीए, तिस में इसथित
होईए॥
जहां जाइकर बैठीए भला बचन कहीए औ
वासना रूप बूर को हटाइकर आतम आनंद अम्रित को
पीवीए॥
जो संत सुभ गुनों का (वासुला) डੱबा, भाव गुण धारने वाला होवे तउ तिस
में से निकालु कर गुन रूपु सुगंधी लईए, भाव गुणों कर
जसु प्रापति कर लईए॥३॥
सभ कुछ आप ही करता है होर किसनूं
आखीए, जौ कछू कर देवे और ऐसा कोई करने कउ
सम्रथ नहीं॥
आखण तौ उस को जाईता है, जो भूला हूआ होवे॥
जो कोई भुला होइ तो जा के कहीए भी, वहु
तो आप संसार का करणे वाला है, सो किउं भूलता है॥
सुनने से, देखने से औ कहिने से बिनां है, भाव स्रवणादि इंद्रयों के
विशे बिनां है और अणमंगिआ ही दान (दिवै) देता है॥
सभ जीवों को दान देता है इसी से जगत का
(बिधाता) करम फल प्रदाता है, स्री गुरू जी
कहते हैं: सोई सचा है॥
आप ही उतपती आदि बिवहार करता है,
किस को इह बात कहीए कि अमका इस बिवहार को कर
सकता है। इहु गुरू और सासतर दुआरा निसचे कीआ है
कि इस बिवहार के और करने लाइक कोई नहीं है॥४॥१॥४॥
🔶🔶🔶🔶🔶🔶🔶🔶🔶🔶🔶🔶🔶🔶🔶🔶🔶🔶
💐💐💐💐💐💐💐💐💐
सो किछ कर जित मैल न लागै !!
हर कीरतन मह एह मन जागै !!
एको सिमर न दूजा भाउ !!
संतसंग जप केवल नाउ !!
वाहेगुरू जी का खालसा !!
वाहेगुरू जी की फतेह !!
💐💐💐💐💐💐💐💐💐 🔷🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
ੴਧਂਨ ਗੁਰੂ ਨਾਨਕ ੴ
💥4-8-2016💥
ੴ ਸੱਚਖੰਡ ਸ਼੍ਰੀ ਦਰਬਾਰ ਸਾਹਿਬ ੴ
ਤੋਨ ਆਜਦਾ ਵਾਕ
SACHKHAND SHRI DARBAR SAHIB
TON AAJ DA WAAK
ਅਂਗ:-765-66
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥
ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥
ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥
ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥
ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥
ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥
ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥
ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥
ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥
ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥
ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥
ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥
ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥
🔷🔷🔷🔷🔷🔷🔷🔷🔷🔷
ਅਰ੍ਥ:- ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ।
ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ
ਜਾਂਦਾ ਹੈ।
ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ
ਹੋ ਜਾਂਦਾ ਹੈ।
ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ।
ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ।
ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ।
ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ।
ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ।
ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ।
ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ।
ਆਓ! ਆਪਣਾ ਨੇਕੀਆਂ ਨਾਲ ਭਿਆਲੀ ਪਾਈਏ ਅਤੇ ਪਾਪਾਂ ਨੂੰ ਤਿਆਗ ਕੇ ਸਾਈਂ ਦੇ ਰਾਹੇ ਟੁਰੀਏ। ਆਓ! ਆਪਾਂ ਨੇਕੀਆਂ ਦੇ ਰੇਸ਼ਮੀ ਬਸਤਰ ਪਹਿਨੀਏ, ਭਲਿਆਈ ਦੀ ਸਜਾਵਟ ਕਰੀਏ ਅਤੇ ਆਪਣੇ ਮਕਾਨ ਤੇ ਕਬਜ਼ਾ ਕਰੀਏ।
ਜਿਥੇ ਕਿਤੇ ਭੀ ਆਪਾਂ ਜਾ ਕੇ ਬੈਠੀਏ, ਉਥੇ ਭਲੇਮਾਨਸੀ ਨਾਲ ਗੱਲ ਕਰੀਏ ਅਤੇ ਨਿਤਾਰ ਕੇ ਸੁਧਾਰਸ ਪਾਨ ਕਰੀਏ।
ਜੇਕਰ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
ਪ੍ਰਭੂ ਆਪ ਹੀ ਕਰਦਾ ਹੈ। ਅਸੀਂ ਕੀਹਦੇ ਕੋਲ ਫਰਿਆਦੀ ਹੋਈਏ? ਹੋਰ ਕੋਈ ਕੁਛ ਨਹੀਂ ਕਰਦਾ।
ਜੇਕਰ ਪ੍ਰਭੂ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ।
ਜੇਕਰ ਉਹ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ ਪਰ ਸਿਰਜਣਹਾਰ ਖੁਦ ਕਿਸ ਤਰ੍ਹਾਂ ਭੁੱਲ ਸਕਦਾ ਹੈ?
ਉਹ ਸੁਣਦਾ ਹੈ, ਵੇਖਦਾ ਹੈ ਅਤੇ ਬਗੈਰ ਆਖਿਆਂ ਤੇ ਬਿਨਾ ਜਾਚਨਾ ਕੀਤਿਆਂ ਦਾਤਾਂ ਦਿੰਦਾ ਹੈ।
ਆਲਮ ਦਾ ਦਾਤਾਰ ਸਿਰਜਣਹਾਰ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਕੇਵਲ ਉਹ ਹੀ ਸਾਰਿਆਂ ਦਾ ਸੱਚਾ ਸੁਆਮੀ
ਹੈ।
ਵਾਹਿਗੁਰੂ ਆਪੇ ਹੀ ਕਰਦਾ ਹੈ। ਆਪਾਂ ਕੀਹਦੇ ਕੋਲ ਫਰਿਆਦੀ ਹੋਈਏ। ਹੋਰ ਕੋਝ ਭੀ ਨਹੀਂ ਕਰ ਸਕਦਾ।
🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
💐💐💐💐💐💐💐💐💐
सो किछ कर जित मैल न लागै !!
हर कीरतन मह एह मन जागै !!
एको सिमर न दूजा भाउ !!
संतसंग जप केवल नाउ !!
वाहेगुरू जी का खालसा !!
वाहेगुरू जी की फतेह !!
💐💐💐💐💐💐💐💐💐
No comments:
Post a Comment