Sunday, 28 August 2016

🔷🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
       ੴਧਂਨ ਗੁਰੂ ਨਾਨਕ ੴ
💥28-8-2016💥
ੴ ਸੱਚਖੰਡ ਸ਼੍ਰੀ ਦਰਬਾਰ ਸਾਹਿਬ ੴ
ਤੋਨ ਆਜਦਾ ਵਾਕ
SACHKHAND SHRI DARBAR SAHIB
TON AAJ DA WAAK
ਅਂਗ:-916
ਰਾਮਕਲੀ ਮਹਲਾ ੫ ॥
ਸਲੋਕੁ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥
ਸਤਿਗੁਰਿ ਖੇਪ ਨਿਬਾਹੀ ਸੰਤਹੁ ॥
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥
ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥
ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥
ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
🔷🔷🔷🔷🔷🔷🔷🔷🔷🔷
ਅਰ੍ਥ:- ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸਲੋਕ।
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।
ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।
ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ
ਲੱਗਦੀ ਹੈ।
ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!
ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ!
ਠਹਿਰਾਓ।
ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!
ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!
ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ
ਗਿਆ ਹਾਂ, ਹੇ ਸਾਧੂਓ!
ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।
ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ
ਜਨੋ!
ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ
ਹੈ, ਹੇ ਸੰਤੋ!
ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ
ਅਮੜੀ ਹੈ।
🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
💐💐💐💐💐💐💐💐💐
हसतो जाइ स रोवतआवै रोवत जाइ स हसै !!
बसतो होइ होइ सो ऊजर ऊजर होइ स बसै !!
भेखारी ते राज करावै राजा ते भेखारी !!
खल मूरख ते पंडित करिबो पंडित ते मुगधारी !!

वाहेगुरू जी का खालसा !!
वाहेगुरू जी की फतेह !!
💐💐💐💐💐💐💐💐💐

No comments:

Post a Comment